ਭਾਈ ਗੁਰਬਖਸ ਸਿਘ ਵੀ ਬੁੜੈਲ ਵਿਚ ਕੈਦ ਕੱਟ ਚੁੱਕੇ ਹਨ। ਪਰ ਜਦੋ ਜਦੋ ਇਹ ਜੇਲ ਵਿਚੋ ਜਮਾਨਤ ਤੇ ਰਿਆਹ ਹੋਕੇ ਆਉਣ ਲੱਗੇ ਤਾ ਬੇਅੰਤ ਕਤਲ ਕੇਸ਼ ਵਿਚ ਸਜਾ ਪੂਰੀ ਕਰ ਚੁਕੇ ਭਾਈ ਗੁਰਮੀਤ ਸਿੰਘ ਨੇ ਕਿਹਾ, ” ਗੁਰਬਖਸ ਸਿਆ ਵੀਰ ਮੇਰੀ ਭੈਣ ਕਵਾਰੀ ਬੈਠੀ ਹੈ ਜਿਹੜੀ ਗੁੰਗੀ ਅਤੇ ਬੋਲੀ ਹੈ। ਵੀਰ ਜੇਕਰ ਹੋ ਸਕੇ ਤਾ ਬਾਹਰ ਜਾਕੇ ਮੇਰੀ ਭੈਣ ਦਾ ਵਿਆਹ ਕਰ ਦੇਵੀ “। (ਕਿਓਂ ਕਿ ਗੁਰਮੀਤ ਸਿੰਘ ਸਮੇਤ ਜਿਨੇ ਕੇਸ ਵਿਚ ਫੜੇ ਗਏ ਸਨ ਸਾਰੇ ਘਰੋਂ ਗਰੀਬ ਸਨ । ਅਜ ਤਕ ਕਿਸੇ ਪੰਥ ਦਰਦੀ ਕਿਸੇ ਸਾਧ ਸੰਤ ਜਾਂ ਸ਼ਿਰੋਮਣੀ ਕਮੇਟੀ ਨੇ ਇਨਾ ਦੀ ਸਾਰ ਨਹੀ ਲਈ )।
ਇਸ ਗੱਲ ਨੇ ਭਾਈ ਗੁਰਬਖਸ ਸਿੰਘ ਨੂ ਝੁਜੋੜਿਆ ਤੇ ਭਾਈ ਗੁਰਬਖਸ ਸਿੰਘ ਭਾਈ ਗੁਰਮੀਤ ਸਿੰਘ ਦੇ ਘਰ ਗਏ , ਪਰ ਗੁਰਮੀਤ ਸਿੰਘ ਦੀ ਭੈਣ ਨੇ ਇਕ ਸ਼ਰਤ ਹੋਰ ਰਖ ਦਿਤੀ ਕਿ ..ਜਿਨੀ ਦੇਰ ਮੇਰੇ ਭਰਾ ਜੇਲ ਤੋ ਬਾਹਰ ਨਹੀ ਆਉਂਦਾ ਮੈਂ ਵਿਆਹ ਨਹੀ ਕਰਵਾਉਣਾ।
ਇਸ ਗੱਲ ਤੋ ਪ੍ਰਭਾਵਤ ਹੋਕੇ ਭਾਈ ਗੁਰਬਖਸ ਸਿੰਘ ਨੇ ਕਈ ਲੀਡਰਾਂ ..ਜਥੇਦਾਰਾਂ ..ਡੇਰਿਆਂ ਵਾਲੇ ਸਾਧਾਂ ਸੰਤਾਂ ਕੋਲ ਪਹੁਚ ਕੀਤੀ। ਪਰ ਕਿਸੇ ਨੇ ਭਾਈ ਗੁਰਬਖਸ ਸਿੰਘ ਦੀ ਇਸ ਗੱਲ ਵੱਲ ਧਿਆਨ ਨਹੀ ਦਿਤਾ।
ਹੋਰ ਕੋਈ ਚਾਰਾ ਨਾ ਚਲਦਾ ਦੇਖ ਕੇ ਭਾਈ ਗੁਰਬਖਸ ਸਿੰਘ ਖਾਲਸਾ ਨੇ ਭੁਖ ਹੜਤਾਲ ਰਖਣ ਦਾ ਫੈਸਲਾ ਕੀਤਾ ਅਤੇ ਭੁਖ ਹੜਤਾਲ ਤੇ ਬੈਠ ਗਏ ।
ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁਖ ਹੜਤਾਲ ਰੰਗ ਲੈਕੇ ਆਈ ਅਤੇ ਅੱਜ ਭਾਈ ਗੁਰਮੀਤ ਸਿੰਘ 18 ਸਾਲ ਬਾਦ ਆਪਣੀ ਮਾਂ ਅਤੇ ਭੈਣ ਨਾਲ ਅਪਣੇ ਪਰਿਵਾਰ ਵਿਚ ਹਨ।