ਸਿੱਖ ਰਾਇਡਰਜ ਆਫ ਅਮੈਿਰਕਾ ਵਲੋ ਜਖਮੀ ਫੌਜੀਆ ਲਈ ਫੰਡ ਇਕੱਤਰ ਕੀਤਾ ਗਿਆ

ਬੇਕਰਸਫੀਲਡ, ਕੈਲੇਫੋਰਨੀਆਂ: ਸਿੱਖ ਰਾਇਡਰਜ ਆਫ ਅਮੈਿਰਕਾ ਨਾਮੀ ਸੰਸਥਾ ਜੋ ਸਦਾ ਚੰਗੇ ਕਾਰਜਾ ਕਰਕੇ ਚਰਚਾ ਵਿੱਚ ਰਹਿੰਦੀ ਹੈ । ਇਸ ਸੰਸਥਾਂ ਦੇ ਪੰਜਾਬੀ ਮੋਟਰਸਾਇਕਲ ਚਾਲਕਾ ਵੱਲੋ ਇੱਕ ਰੈਲੀ ਬੇਕਰਸਫੀਲਡ ਸਹਿਰ ਦੇ ਵਾਲਡਰਨਿਸ ਪਾਰਕ ਤੋ ਲੈਕੇ ਹਾਰਟ ਪਾਰਕ ਤੱਕ ਕੱਢੀ ਗਈ । ਇਸ ਰੈਲੀ ਦਾ ਮੁਖ ਮਕਸਦ ਜੰਗਾ ਯੁਧਾ ਵਿੱਚ ਜਖਮੀ ਹੋਏ ਲੋਕਲ ਫੌਜੀਆ ਲਈ ਫੰਡ ਇਕੱਠਾ ਕਰਨਾ ਸੀ ਤਾਂ ਜੋ ਪਿਛਲੇ ਸਮੇ ਦੌਰਾਂਨ ਕੁਝ ਪੰਜਾਬੀਆਂ ਤੇ ਹੋਏ ਨਸਲੀ ਹਮਲਿਆ ਕਾਰਨ ਪੈਦਾ ਹੋਏ ਹਲਾਤਾ ਤੋ ਉਪਰ ਉਠ ਕਿ ਸਿੱਖ ਕੌਮ ਦੀ ਸਹੀ ਪਹਿਚਾਂਣ ਤੋ ਦੂਸਰੇ ਮੂਲਾ ਦੇ ਲੋਕਾ ਨੂੰ ਜਾਣੂ ਕਰਵਾਇਆ ਜਾ ਸਕੇ ।

ਇਸ ਮੌਕੇ ਤੇ ਸੰਸਥਾ ਦੇ ਬੁਲਾਰੇ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਨ ਦੱਸਿਆ ਕਿ ਸਿੱਖ ਕੌਮ ਜੁਝਾਰੂ ਕੌਮ ਹੈ ਅਤੇ ਯੋਧੇ ਦਾ ਕੰਮ ਹੁੰਦਾਂ ਯੰਗਾ ਵਿੱਚ ਜਖਮੀ ਹੋਏ ਯੋਧਿਆ ਦੀ ਮੱਦਦ ਕਰਨਾਂ ਅਤੇ ਇਸੇ ਸਕੰਲਪ ਅਧੀਨ ਸਿੱਖ ਰਾਇਡਰਜ ਆਫ ਅਮੈਰਿਕਾ ਦੇ ਕਾਰਕੁਨਾਂ ਵੱਲੋ ਇਹ ਵਿਸ਼ਾਲ ਰੈਲੀ ਬੇਕਰਸਫੀਲਡ ਵਿਖੇ ਅਯੋਜਿਤ ਕੀਤੀ ਗਈ । ਉਹਨਾਂ ਦੱਸਿਆ ਕਿ ਸਿੱਖਾ ਉਤੇ ਹੋਏ ਨਸਲੀ ਵਿਤਕਰਿਆ ਖਾਸ ਤੌਰ ਤੇ ਵਿਸਕਾਨਸਨ ਵਿਖੇ ਸਿੱਖ ਗੁਰਦੁਆਰੇ ਵਿੱਚ ਵਾਪਰੀ ਦਿਲ ਦਿਹਲੌਣ ਵਾਲੀ ਘਟਨਾਂ ਪਿਛੋ ਇਹ ਸੰਸਥਾਂ ਹੋਂਦ ਵਿੱਤ ਆਈ ਸੀ ਅਤੇ ਇਸ ਸੰਸਥਾ ਦੇ ਅਣਥੱਕ ਮੈਬਰਾ ਨੇ ਸਿੱਖਾ ਉਪਰ ਹੋ ਰਹੇ ਨਸਲੀ ਵਿਤਕਰਿਆ ਖਿਲਾਫ ਅਵਾਦ ਬੁਲੰਦ ਕਰਦੇ ਹੋਏ ਹੋਰ ਵਰਗਾ ਦੇ ਲੋਕਾ ਨੂੰ ਸਿੱਖ ਧਰਮ ਪ੍ਰਤੀ ਜਾਗੁਰਕ ਕਰਨ ਦਾ ਬੀੜਾ ਚੁਕਿਆ ਹੈ ।

ਇਸ ਰੈਲੀ ਵਿੱਚ ਬਹੁਤ ਸਾਰੇ ਸਿੱਖੀ ਸਰੂਪ ਵਾਲੇ ਬਜੁਰਗਾ ਨੂੰ ਵੀ ਲੋਕਾ ਦੇ ਰੂਬਰੂ ਕੀਤਾ ਗਿਆ ਤਾਂ ਹੋਰ ਵਰਗਾ ਨੂੰ ਸਿੱਖਾ ਦੀ ਪਹਿਚਾਣ ਬਾਰੇ ਚੰਗੀ ਤਰਾਂ ਸਮਝਾਇਆ ਜਾ ਸਕੇ । ਇਸ ਰੈਲੀ ਵਿੱਚ ਸਾਮਲ ਹੋਣ ਵਾਲੇ ਸਾਰੇ ਵਰਗਾ ਨਾਲ ਸਬੰਧਿਤ ਲੋਕਾ ਨੂੰ ਸੰਸਥਾ ਵੱਲੋ ਟੀ ਸਰਟਾ ਵੰਡੀਆਂ ਗਈਆ ਉਹਨਾਂ ਉਪਰ ਖੰਡੇ ਅਤੇ ਸੰਸਥਾ ਦੇ ਲੋਗੋ ਦਾ ਫੋਟੋ ਛਪਿਆ ਹੋਇਆ ਸੀ ।ਇਸ ਰੈਲੀ ਵਿੱਚ ਹਿੱਸਾ ਲੈਣ ਲਈ ਪੰਜਾਬੀ ਨੌਜੁਆਨ ਅਮਰੀਕਾ ਦੇ ਦੂਰ ਦੁਰਾਡੇ ਦੇ ਸਹਿਰਾ ਤੋ ਆਪੋ ਆਪਣੇ ਮੋਟਰਸਾਇਕਲਾ ਤੇ ਪਹੁੰਚੇ ਹੋਏ ਸਨ ।ਇਸ ਮੌਕੇ ਲੋਕਲ ਜਖਮੀ ਫੌਜੀਆ ਲਈ ਤਕਰੀਬਨ ਦੋ ਹਜਾਰ ਡਾਲਰ ਦਾ ਫੰਡ ਇਕੱਤਰ ਹੋਇਆ ਅਤੇ ਸੰਸਥਾ ਵੱਲੋ ਅਪੀਲ ਕੀਤੀ ਗਈ ਕਿ ਵੱਧ ਤੋ ਵੱਧ ਪੰਜਾਬੀ ਇਸ ਸੰਸਥਾ ਦੇ ਮੈਬਰ ਬਣਨ ਤਾਂ ਜੋ ਇਸ ਸੰਸਥਾ ਨੂੰ ਹੋਰ ਮਜਬੂਤ ਕੀਤਾ ਜਾ ਸਕੇ ।

ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ! Sikhridersofamerica@yahoo.com . Web site www.sikhridersofamerica.com.

Source: ਨੀਟਾ ਮਾਛੀਕੇ / ਕੁਲਵੰਤ ਧਾਲੀਆ

One comment

Leave a Reply

Your email address will not be published.

This site uses Akismet to reduce spam. Learn how your comment data is processed.