ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਦੀ ਹਿਮਾਇਤ ਕਰਦਾ ਹਾਂ-ਹਵਾਰਾ

ਅਨੰਦਪੁਰ ਸਾਹਿਬ : ਪੇਸ਼ੀ ਭੁਗਤਣ ਤੋ ਬਾਅਦ ਅਦਾਲਤ ਚੋਂ ਬਾਹਰ ਆਉਂਦਿਆਂ ਭਾਵੇਂ ਪੁਲਿਸ ਨੇ ਪੱਤਰਕਾਰਾਂ ਨੂੰ ਭਾਈ ਹਵਾਰਾ ਨਾਲ ਗੱਲ ਕਰਨ ਦੀ ਇਜਾਜਤ ਨਹੀ ਦਿਤੀ ਪਰ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਹੱਸ ਕੇ ਜੁਆਬ ਦਿੰਦਿਆਂ ਭਾਈ ਹਵਾਰਾ ਨੇ ਕਿਹਾ ਕਿ ਉਹ ਭਾਈ ਗੁਰਬਖਸ਼ ਸਿੰਘ ਵਲੋਂ ਅਰੰਭੇ ਸੰਘਰਸ਼ ਦੀ ਪੂਰਨ ਤੋਰ ਤੇ ਹਿਮਾਇਤ ਕਰਦੇ ਹਨ। ਚਲਦੇ ਚਲਦੇ ਉਨਾਂ੍ਹ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਦੱਮ ਉਪਰਾਲਾ ਕਰਨਾ ਚਾਹੀਦਾ ਹੈ।

Source: WWW.PunjabSpectrum