ਅੰਮਿ੍ਰਤਸਰ: ਸਿੱਖ ਯੂਥ ਆਫ ਪੰਜਾਬ ਨੇ ਜੱਟ ਰਾਖਵਾਂਕਰਨ ਦੀ ਉਠ ਰਹੀ ਮੰਗ ਉਤੇ ਟਿਪਣੀ ਕਰਦਿਆਂ ਕਿਹਾ ਕਿ ਜੱਟ ਜਾਤ ਨਾਲ ਸਬੰਧਤਿ ਵਿਅਕਤੀ ਸਮਾਜ ਵਿੱਚ ਜਾਤ ਦੇ ਆਧਾਰ ‘ਤੇ ਉਚਾ ਦਰਜਾ ਰੱਖਦੇ ਹਨ। ਇਸ ਲਈ ਜਾਤ ਦੀ ਬੁਨਿਆਦ ‘ਤੇ ਜੱਟਾਂ ਲਈ ਰਾਖਵਾਂਕਰਨ ਦਾ ਕੋਈ ਆਧਾਰ ਨਹੀ ਬਣਦਾ ਹੈ। ਜਥੇਬੰਦੀ ਨੇ ਸਪਸ਼ਟ ਕਿਹਾ ਕਿ ਇਹ ਹਕੀਕਤ ਹੈ ਕਿ ਜੱਟ ਜਾਤ ਨਾਲ ਸਬੰਧਤਿ ਕਈ ਵਿਅਕਤੀ ਭਾਰੀ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਨਾਤੇ ਜੱਟਾਂ ਨੂੰ ਆਰਥਿਕ ਆਧਾਰ ‘ਤੇ ਰਾਖਵਾਂਕਰਨ ਦੇਣਾ ਬਣਦਾ ਹੈ।
ਆਪਣੀ ਪੰਜਵੀ ਵਰੇਗੰਢ ਮੌਕੇ ਬੁਲਾਈ ਅਹੁਦੇਦਾਰਾਂ ਅਤੇ ਅੰਤਰਿਗ ਕਮੇਟੀ ਦੀ ਮੀਟਿੰਗ ਵਿੱਚ ਜਥੇਬੰਦੀ ਵਲੋਂ ੭ ਮਤੇ ਪਾਸ ਕੀਤੇ ਗਏ।
ਦੂਜੇ ਮਤੇ ਰਾਹੀਂ ਜਥੇਬੰਦੀ ਨੇ ਕਿਹਾ ਹੈ ਕਿ ਪੰਜਾਬੀ ਪਾਰਟੀ ਬਨਣ ਤੋਂ ਬਾਅਦ ਅਕਾਲੀ ਦਲ ਜਿਥੇ ਸਿੱਖੀ ਸਿਧਾਂਤਾਂ ਨੂੰ ਸੱਟ ਮਾਰ ਰਿਹਾ ਹੈ ਉਥੇ ਦੂਜੀਆਂ ਰਾਸ਼ਟਰੀ ਪਾਰਟੀਆਂ ਵਾਂਗ ਸਿੱਖ ਰਾਸ਼ਟਰਵਾਦ ਦੇ ਸੰਕਲਪ ਨੂੰ ਰੋਲਣ ਲਈ ਜ਼ਿਮੇਵਾਰ ਹੈ।
ਸਿੱਖ ਯੂਥ ਆਫ ਪੰਜਾਬ ਦੇ ਪੰਜਾਬ ਭਰ ਵਿਚੋਂ ਆਏ ਡੈਲੀਗੇਟਾਂ ਨੇ ਰਣਬੀਰ ਸਿੰਘ, ਜਿਨਾਂ ਦੇ ਕਾਰਜਕਾਲ ਦੀ ਮਿਆਦ ਪੂਰੀ ਹੋ ਚੁੱਕੀ ਸੀ, ਦਾ ਪ੍ਰਧਾਨਗੀ ਪੱਦ ਤੋਂ ਅਸਤੀਫਾ ਪ੍ਰਵਾਨ ਕਰਦੇ ਹੋਏ ਨੋਬਲਜੀਤ ਸਿੰਘ ਨੂੰ ਜਥੇਬੰਦੀ ਦਾ ਅਗਲਾ ਪ੍ਰਧਾਨ ਚੁਣਿਆ। ਇਸ ਦੇ ਨਾਲ ਹੀ ਪ੍ਰਭਜੋਤ ਸਿੰਘ ਨੂੰ ਸਲਾਹਕਾਰ, ਪਰਮਜੀਤ ਸਿੰਘ ਟਾਂਡਾ ਨੂੰ ਮੀਤ-ਪ੍ਰਧਾਨ ਅਤੇ ਮਨਜੀਤ ਸਿੰਘ ਕਰਤਾਰਪੁਰ ਨੂੰ ਜਨਰਲ ਸਕੱਤਰ ਥਾਪਿਆ ਗਿਆ।
ਨਵ-ਨਿਯੁਕਤ ਪ੍ਰਧਾਨ ਨੋਬਲਜੀਤ ਸਿੰਘ ਨੇ ਸਿੱਖ ਕੌਮ ਦੇ ਇੱਕ ਹਿੱਸੇ ਵਲੋਂ ਭਾਰਤੀ ਪ੍ਰਾਪੇਗੰਢੇ ਦਾ ਸ਼ਿਕਾਰ ਹੋ ਕੇ ਮੀਰੀ-ਪੀਰੀ ਦੇ ਸਿਧਾਂਤ ਨੂੰ ਪਿੱਠ ਦੇਣ ਉਤੇ ਅਫਸੋਸ ਪ੍ਰਗਟਾਇਆ। ਉਹਨਾਂ ਕਿਹਾ ਕਿ ਕੌਮ ਦੀ ਤ੍ਰਾਸਦੀ ਹੈ ਕਿ ਧਰਮ ਅਤੇ ਰਾਜਨੀਤੀ ਦੇ ਸੁਮੇਲ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਦੀ ਸਿਆਸਤ ਵਿੱਚੋਂ ਵੀ ਧਰਮ ਗਾਇਬ ਹੈ।
ਨੌਜਵਾਨਾਂ ਵਲੋਂ ਵਿਦੇਸ਼ਾਂ ਨੂੰ ਅਨੇਵਾਹ ਪਰਵਾਸ ਕਰਨ ਦੇ ਚਲ ਰਹੇ ਰੁਝਾਨ ਉਤੇ ਤਿਖੀ ਟਿਪਣੀ ਕਰਦਿਆਂ, ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਪੰਜਾਬੀਆਂ ਵਲੋਂ ਖਾਲੀ ਕੀਤੇ ਥਾਂ ਨੂੰ ਗੈਰ-ਪੰਜਾਬੀ ਵਸੋਂ ਵਲੋਂ ਧੜਾਧੜ ਭਰਿਆ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੀ ਬੋਲੀ ਅਤੇ ਸਭਿਆਚਾਰ ਨੂੰ ਗੰਭੀਰ ਖਤਰਾ ਪੈਦਾ ਹੋ ਚੁੱਕਾ ਹੈ ਅਤੇ ਪੰਜਾਬ ਦੀ ਭਗੌਲਿਕ ਤਸਵੀਰ ਦਿਨੋ-ਦਿਨ ਬਦਲਦੀ ਜਾ ਰਹੀ ਹੈ। ਉਹਨਾਂ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਨੂੰ ਤਰਜ਼ੀਹ ਦੇਣ ਦੀ ਥਾਂ ਪੰਜਾਬ ਨੂੰ ਹੀ ਆਪਣੀ ਕਰਮ-ਭੂਮੀ ਬਣਾਉਣ।
ਇੱਕ ਹੋਰ ਮਤੇ ਰਾਂਹੀ ਕਾਂਗਰਸ ਤੋਂ ਲੈ ਕੇ ਭਾਜਪਾ, ਅਕਾਲੀ ਦਲ ਤੋਂ ਲੈਕੇ ਪੰਜਾਬ ਪੀਪਲਜ਼ ਪਾਰਟੀ ਉਤੇ ਟਿਪਣੀ ਕਰਦਿਆਂ, ਕਿਹਾ ਗਿਆ ਕਿ ਇਹ ਪਾਰਟੀਆਂ ਨੇ ਸਿੱਖ ਕੌਮ ਨੂੰ ਆਪਣੀ ਜੱਫੀ ਵਿੱਚ ਲਿਆ ਹੋਇਆ ਹੈ ਅਤੇ ਸਿੱਖਾਂ ਅੰਦਰ ਭਾਰਤੀ ਰਾਸ਼ਟਰਵਾਦ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਲਗੀਆਂ ਹੋਈਆਂ ਹਨ।
ਜਥੇਬੰਦੀ ਦੇ ਆਗੂ ਪ੍ਰਭਜੋਤ ਸਿੰਘ ਨੇ ਕਿਹਾ ਕਿ ਸਿੱਖ ਪਾਰਟੀਆਂ ਨੂੰ ਦੂਜਿਆਂ ਦੇ ਮੋਢਿਆਂ ਦਾ ਸਹਾਰਾ ਲੈਣ ਦੀ ਬਜਾਇ ਸਿੱਖ ਰਾਸ਼ਟਰਵਾਦ ਨੂੰ ਆਪਣੀ ਬੁਨਿਆਦ ਬਣਾਉਂਦੇ ਹੋਏ ਇੱਕ ਮਜ਼ਬੂਤ ਰਾਸ਼ਟਰੀ ਤਾਕਤ ਵਜੋਂ ਉਭਰਨਾ ਚਾਹੀਦਾ ਹੈ।
ਇੱਕ ਹੋਰ ਮਤੇ ਰਾਂਹੀ ਰਾਜਨੀਤੀ ਵਿੱਚ ਫੈਲ ਚੁੱਕੇ ਭਿ੍ਰਸ਼ਟਾਚਾਰ ਅਤੇ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ ਨਾਲ ਨੌਜਵਾਨਾਂ ਦੀਆਂ ਜ਼ਿੰਦੀਆਂ ਉਤੇ ਪੈ ਰਹੇ ਨਾ-ਵਾਚਕ ਪ੍ਰਭਾਵ ਉਤੇ ਡਾਢੀ ਚਿੰਤਾ ਪ੍ਰਗਟਾਈ ਗਈ। ਮਨਜੀਤ ਸਿੰਘ ਨੇ ਸੂਬੇ ਨੂੰ ਨਸ਼ਾ-ਮੁਕਤ ਕਰਨ ਲਈ ਆਪਣੇ ਉਪਰਾਲੇ ਹੋਰ ਤੇਜ ਕਰਨ ਦੀ ਗੱਲ ਕੀਤੀ।
ਜਥੇਬੰਦੀ ਵਲੋਂ ਨਵੇਂ ਢਾਂਚੇ ਦਾ ਐਲਾਨ ਕੀਤਾ ਗਿਆ ਜਿਸ ਤਹਿਤ ੨੦ ਮੈਂਬਰੀ ਵਰਕਿੰਗ ਕਮੇਟੀ ਦੀ ਸੂਚੀ ਵਿੱਚ ਲਖਵਿੰਦਰ ਸਿੰਘ ਬਲੌਂਗੀ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਹਰਜੋਤ ਸਿੰਘ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ ਨਵਾਂ ਸ਼ਹਿਰ, ਇੰਦਰਪ੍ਰੀਤ ਸਿੰਘ ਜਲੰਧਰ, ਜਗਰੂਪ ਸਿੰਘ ਅਜਨਾਲਾ, ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ ਦੋਰਾਹਾ, ਅਰਵਿੰਦਰ ਸਿੰਘ, ਮਨਦੀਪ ਸਿੰਘ ਫੇਰੂਮਾਨ, ਜਤਿੰਦਰ ਸਿੰਘ, ਗੁਰਵੀਰ ਸਿੰਘ, ਤਜਿੰਦਰ ਸਿੰਘ, ਜਸਪਾਲ ਸਿੰਘ, ਸੁਦੀਪ ਸਿੰਘ ਜਲੰਧਰ ਆਦਿ ਦੇ ਨਾਂ ਸ਼ਾਮਿਲ ਹਨ।
Source: WWW.PunjabSpectrum