ਯੂਨਾਈਟਿਡ ਸਿੱਖ ਮਿਸ਼ਨ ਤੇ ਸੰਗਤ ਵਲੋਂ ਭਾਈ ਖ਼ਾਲਸਾ ਦੀ ਮੁਹਿੰਮ ਨੂੰ ਹੁਲਾਰਾ ਦੇਣਾ ਸ਼ਲਾਘਾਯੋਗ ਕਦਮ : ਭਾਈ ਹਵਾਰਾ

ਨਵੀਂ ਦਿੱਲੀ,  ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਅਪਣੀ ਭੈਣ ਮਨਪ੍ਰੀਤ ਕੌਰ ਰਾਹੀਂ ਭੇਜੇ ਸੁਨੇਹੇ ਵਿਚ ਦਿੱਲੀ ਦੀ ਨੌਜੁਆਨ ਸਿੱਖ ਜਥੇਬੰਦੀ ਯੂਨਾਈਟਿਡ ਸਿੱਖ ਮਿਸ਼ਨ ਅਤੇ ਸਮੂਹ ਸੰਗਤ ਦਾ ਧਨਵਾਦ ਕਰਦਿਆਂ ਕਿਹਾ ਹੈ ਕਿ ਜਿਹੜੇ ਵੀਰਾਂ, ਭੈਣਾਂ, ਬਜ਼ੁਰਗਾਂ ਨੇ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ, ਮੁਹਾਲੀ ਦੇ ਗੁਰਦਵਾਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਵਲੋਂ ਚਲਾਈ ਲਹਿਰ ਨੂੰ, ਅਪਣੇ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਉਪਰ ਬੰਦੀ ਸਿੰਘਾਂ ਦੀ ਰਿਹਾਈ ਲਈ ਦਬਾਅ ਬਣਾਉਣ ਦਾ ਉਪਰਾਲਾ ਕੀਤਾ ਹੈ, ਅਸੀ ਸਮੂਹ ਤਿਹਾੜ ਜੇਲ ਵਿਚ ਬੰਦੀ ਸਿੰਘ, ਯੂਨਾਈਟਿਡ ਸਿੱਖ ਮਿਸ਼ਨ ਅਤੇ ਸਮੂਹ ਸੰਗਤਾਂ ਦਾ ਹਾਰਦਿਕ ਧਨਵਾਦ ਕਰਦੇ ਹਾਂ।

ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਹੈ ਕਿ ਯੁਨਾਈਟਿਡ ਸਿੱਖ ਮਿਸ਼ਨ ਦਾ ਉਪਰਾਲਾ, ਜੋ ਰਾਤ ਵੇਲੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਸ਼ਾਂਤੀਪੁਰਵਕ ਮੋਮਬੱਤੀ ਮਾਰਚ ਕੱਢ ਕੇ, ਸਿੱਖਾਂ ਨਾਲ ਹੋ ਰਹੇ ਵਿਤਕਰੇ ਬਾਰੇ ਇਲਾਕਾ ਨਿਵਾਸੀਆਂ ਨੂੰ ਦਸਣਾ ਸ਼ਲਾਘਾਯੋਗ ਹੈ ਅਤੇ ਕੁੱਝ ਵੀਰਾਂ ਵਲੋਂ ਹੁਣ ਗੁਰਦਵਾਰਾ ਛੋਟੇ ਸਾਹਿਬਜ਼ਾਦੇ ਫ਼ਤਹਿ ਨਗਰ ਵਿਖੇ ਰੱਖੀ ਭੁੱਖ ਹੜਤਾਲ ਦਾ ਉਪਰਾਲਾ ਵੀ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵਲ ਸਰਕਾਰ ਜਲਦ ਧਿਆਨ ਨਹੀ ਦਿੰਦੀ ਤਾਂ ਸਾਨੂੰ ਸਾਰਿਆਂ ਨੂੰ ਆਪਸ ਵਿਚ ਮਿਲ ਬੈਠ ਕੇ ਅਗਲੀ ਰਣਨੀਤੀ ਬਣਾਉਣ ਵਲ ਵੀ ਧਿਆਨ ਦੇਣ ਦੀ ਸਖ਼ਤ ਜ਼ਰੂਰਤ ਹੈ।

One comment

Leave a Reply

Your email address will not be published.

This site uses Akismet to reduce spam. Learn how your comment data is processed.