ਸਿੱਖ ਵਖਰੀ ਕੌਮ ਹੈ ਨਾ ਕਿ ਹਿੰਦੂ ਧਰਮ ਦਾ ਰਲੇਵਾਂ : ਬੀਬੀ ਨਿਰਪ੍ਰੀਤ ਕੌਰ

ਨਵੀਂ ਦਿੱਲੀ: ਪਿਛਲੇ ਕੂਝ ਦਿਨ ਪਹਿਲਾਂ ਆਰ ਐਸ ਐਸ ਦੇ ਮੁੱਖੀ ਮੋਹਨ ਭਾਗਵਤ ਵਲੋਂ ਦਿੱਤੇ ਬਿਆਨ ਕਿ ਸਿੱਖ ਵੀ ਹਿੰਦੂ ਹੀ ਹਨ ਤੇ ਜੋ ਵੀ ਹਿੰਦੁਸਤਾਨ ਵਿਚ ਰਹਿੰਦਾ ਹੈ ਉਸ ਨੂੰ ਹਿੰਦੂ ਹੀ ਕਿਹਾ ਜਾਏਗਾ ਤੇ ਪ੍ਰਤਿਕਰਮ ਵਜੋਂ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਅਸੀ ਇਨ੍ਹਾਂ ਨੂੰ ਮੁੜ ਦੱਸ ਦੇਦੇਂ ਹਾਂ ਕਿ ਸਿੱਖ ਇਕ ਵੱਖਰੀ ਕੌਮ ਹੈ ਨਾ ਕਿ ਹਿੰਦੁ ਕੌਮ ਦਾ ਰਲੇਵਾਂ ।

ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਜੇ ਭਾਰਤ ਵਿਚ ਰਹਿਣ ਵਾਲੇ ਸਾਰੇ ਹਿੰਦੂ ਹਨ, ਫਿਰ ਹਿੰਦੂਆਂ ਨੂੰ ਹਿੰਦੁ ਅੱਤਵਾਦੀ ਕਿਓ ਨਹੀ ਕਿਹਾ ਜਾਦਾ..? ਸਿਰਫ ਘੱਟਗਿਣਤੀ ਦੇ ਨਾਲ ਸੰਬਧਿਤ ਧਰਮਾਂ ਦੇ ਮਨੁਖਾਂ ਨੂੰ ਹੀ ਕਿਉ ਅੱਤਵਾਦੀ ਕਿਹਾ ਜਾਦਾਂ ਹੈ । ਸਿੱਖਾ ਨੂੰ ਹਿੰਦੂ ਸਾਬਤ ਕਰਨ ਲਈ ਭਾਰਤ ਦੇ ਦਲਾਲਾ ਦਾ ਸਾਰਾ ਜੌਰ ਲੱਗਾ ਹੌਇਆ ਹੈ। ਹਿੰਦੂ ਧਰਮ ਵਿਚ ਪਸ਼ੂ, ਪੰਖੀ,ਪੱਥਰ ਤੇ ਸ਼ਿਵ ਲਿੰਗ ਆਦਿ ਦਾ ਪੂਜ਼ਾ ਕੀਤੀ ਜਾਦੀਂ ਹੈ ਜਦ ਕਿ ਸਿੱਖ ਸਿਰਫ ਇਕੋ ਅਕਾਲ ਪੁਰਖ ਦੀ ਹੋਦ ਨੂੰ ਮੰਨਦਾ ਹੈ ਤੇ ਸ਼ਬਦ ਗੁਰੁ ਦਾ ਉਪਾਸਕ ਹੈ । ਗੁਰੂ ਦਾ ਸਿੱਖ ਕਦੇ ਵੀ ਕਿਸੇ ਬੇਕਸੂਰ ਮਨੁਖ ਤੇ ਜ਼ੁਲਮ ਨਹੀ ਕਰਦਾ, ਤੇ ਹਿੰਦੂਆ ਨੇ ਹਮੇਸ਼ਾ ਨਿਰਦੌਸ਼ਾਂ ਨੂੰ ਅਪਣੇ ਜ਼ੁਲਮਾਂ ਤਹਿਤ ਗੁਲਾਮ ਬਨਾਉਣ ਲਈ ਘਿਨਾਉਣੀਆਂ ਕਾਰਵਾਈਆਂ ਕੀਤੀਆਂ ਹਨ ਜਿਸ ਤਰ੍ਹਾਂ ਕਿ ਬੇਕਸੁਰ ਸਿੱਖਾ ਨੂੰ ਨਵੰਬਰ 1984 ਵਿਚ ਤੇ ਮੁਸਲਮਾਨ ਵੀਰਾਂ ਨੂੰ 2002 ਗੁਜਰਾਤ ਵਿਚ ਤੇ ਇਸਾਈ ਵੀਰਾ ਨੂੰ 2006 ਵਿਚ ਉੜੀਸ਼ਾ ਵਿਖੇ ਜਿਉਦੇ ਸਾੜਿਆ ਗਿਆ, ਤੇ ਪਿਛਲੇ ਸਾਲ 2013 ਵਿਚ ਮੁਜੱਫਰਨਗਰ ਵਿੱਖੇ ਮੁਸਲਮਾਨਾਂ ਨਾਲ ਮੁੜ ਦੰਗਾਂ ਫਸਾਦ ਤੇ ਬੀਬੀਆ ਨਾਲ ਬਲਤਾਕਾਰ ਕੀਤੇ ਜਿਸ ਦੇ ਜ਼ਖਮ ਅਜੇ ਵੀ ਉੱਥੇ ਮੌਜੁਦ ਹਨ । ਅਸੀ ਇਨ੍ਹਾਂ ਨੂੰ ਦੱਸ ਦੇਦੇ ਹਾਂ ਕਿ ਗੁਰੂ ਦਾ ਸਿੱਖ ਤਾ ਦੂਜਿਆਂ ਦੀਆ ਧੀਆ-ਭੈਣਾ ਨੂੰ ਵੀ ਆਪਣੀਆ ਭੈਣਾ ਬਚੀਆਂ ਸਮਝਦਾ ਹੈ, ਜਿਸ ਦਾ ਜਿਕਰ ਸਿੱਖ ਇਤਿਹਾਸ ਵਿਚ ਹੀ ਹੈ ਕਿ ਕਿਸ ਤਰ੍ਹਾਂ ਗਜਨਵੀ ਹਿੰਦੂ ਮੰਦਿਰਾਂ ਦੀ ਲੁਟ ਖਸੁਟ ਦੇ ਨਾਲ ਬੀਬੀਆਂ ਨੂੰ ਵੀ ਲੁਟ ਕੇ ਲੈ ਜਾਦਾਂ ਸੀ ਤੇ ਗੁਰੁ ਕੇ ਸਿੱਖ ਉਨ੍ਹਾਂ ਨੂੰ ਛੁਡਾ ਕੇ ਸਨਮਾਨ ਨਾਲ ਵਾਪਿਸ ਉਨਾਂ੍ਹ ਦੇ ਘਰ ਛੱਡ ਕੇ ਆਉਦੇਂ ਸਨ, ਪਰ ਤੁਸੀ ਦੇਖ ਲਵੋ ਨਿਤ ਦਿਨ ਅਖਬਾਰਾਂ ਅਤੇ ਟੇਲਿਵਿਜ਼ਨਾਂ ਦੀਆਂ ਖਬਰਾਂ ਵਿਚ ਹਿੰਦੂ ਆਪਣੀਆ ਭੈਣਾ ਨਾਲ ਹੀ ਹਿੰਦੁਸਤਾਨ ਵਿਚ ਬਲਾਤਕਾਰ ਕਰਦੇ ਦੀਆਂ ਖਬਰਾਂ ਹੁੰਦੀਆਂ ਹਨ ।

ਉਨ੍ਹਾਂ ਕਿਹਾ ਕਿ ਤੁਸੀ ਦੇਖੋ ਮਾਲੇਗਾਓੰ ਦਾ ਬੰਬ ਧਮਾਕਾ, ਅਜਮੇਰ ਦਰਗਾਹ ਦਾ ਬੰਬ ਵਿਸਫੋਟ, ਮੱਕਾ ਮਸਜਿਦ ਦਾ ਵਿਸਫੋਟ , ਸਮਝੌਤਾ ਏਕਸਪ੍ਰੇਸ ਦਾ ਬੰਬ ਵਿਸਫੋਟ, ਗੋਰਖਪੁਰ ਦੇ ਲੜੀਵਾਰ ਬੰਬ ਧਮਾਕੇ, ਕਾਨਪੁਰ ਬੰਬ ਧਮਾਕਾ, ਸਵਾਮੀ ਅਸੀਮਾ ਨੰਦ ,ਇੰਦ੍ਰੇਸ਼ ਕੁਮਾਰ (ਆਰ ਐਸ ਐਸ ) ਦਾ ਨੇਤਾ ,ਦੇਵੇੰਦ੍ਰ ਗੁਪਤਾ .ਸਾਧਵੀ ਪ੍ਰਗਿਆ .ਸੁਨੀਲ ਜੋਸ਼ੀ ,ਸੰਦੀਪ ਡਾਂਗੋ,ਰਾਮ ਚੰਦਰ ਕਲ ਸੰਗਰਾ ਉਰਫ ਰਾਮ ਜੀ , ਸ਼ਿਵਮ ਧਾਕੜ ,ਲੋਕੇਸ਼ ਸ਼ਰਮਾ ,ਯੋਗੀ ਆਦਿਤਿਆ ਨਾਥ ਇਹ ਸਾਰੇ ਕਾਰੇ ਆਰ ਐਸ ਐਸ ਨਾਲ ਜੁੜੇ ਲੋਕਾਂ ਨੇ ਕੀਤੇ ਹਨ । ਹੁਣ ਸੋਚਣ ਦੀ ਗਲ ਇਹ ਹੈ ਕਿ ਇਨ੍ਹਾਂ ਨੂੰ ਅਪਣੀ ਗਿਰੇਬਾਨ ਅੰਦਰ ਝਾਤੀ ਮਾਰ ਕੇ ਦੇਖਣਾਂ ਚਾਹੀਦਾ ਹੈ ਕਿ ਨਿਰਦੋਸ਼ਾਂ ਦਾ ਖੁਨ ਵਹਾਉਣ ਵਾਲੇ ਦੇਸ਼ਭਗਤ ਹਨ ਜਾਂ ਖੂੰਖਾਰ ਅੱਤਵਾਦੀ । ਬੀਬੀ ਨਿਰਪ੍ਰੀਤ ਕੋਰ ਨੇ ਕਿਹਾ ਕਿ ਇਹ ਹਾਲ ਹੈ ਭਾਰਤ ਦਾ ਲੋਕ ਤੰਤਰ ਜਿਹਤੇ ਬਹੁਗਿਣਤੀ ਲੋਕ ਘਟ ਗਿਣਤੀਆਂ ਨੂੰ ਬਦਨਾਮ ਕਰਨ ਅਤੇ ਖਤਮ ਕਰਨ ਵਿਚ ਕਿਨਾ ਜੋਰ ਲਾ ਰਹੇ ਹਨ । ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਮੁਸਲਮਾਨਾ ਨੂੰ ਹਜਾਰਾਂ ਦੀ ਗਿਣਤੀ ਵਿਚ ਮਾਰਿਆ ਗਿਆ ਅਤੇ ਮੁਖ ਦੋਸ਼ੀ ਨਰਿੰਦਰ ਮੋਦੀ ਅਜ ਗੁਜਰਾਤ ਦਾ ਮੁਖ ਮੰਤਰੀ ਬਣਿਆ ਹੋਇਆ ਹੈ ਅਤੇ ਸ਼੍ਰੌਮਣੀ ਅਕਾਲੀ ਦਲ ਦਾ ਖਾਸ ਯਾਰ ਬਣਿਆ ਹੋਇਆ ਹੈ ਅਤੇ ਇਸ ਨੂੰ ਆਉਣ ਵਾਲਾ ਪ੍ਰਧਾਨ ਮੰਤਰੀ ਵੀ ਬਣਾਉਣ ਵਾਰੇ ਜੋਰ ਲੱਗ ਰਿਹਾ ਹੈ । ਇਹ ਮੋਦੀ ਆਰ ਐਸ ਐਸ ਦੇ ਇਸ਼ਾਰੇ ਤੇ ਕੰਮ ਕਰਦਾ ਹੈ । ਇਹ ਆਰ ਐਸ ਐਸ ਮੁਸਲਮਾਨਾਂ ਨੂੰ ਜਾ ਤਾ ਮਾਰ ਰਹੀ ਹੈ ਜਾ ਸਾਰੇ ਮੁਸਲਮਾਨਾ ਨੂੰ ਅੱਤਵਾਦੀ ਬਣਾਉਣ ਤੇ ਲੱਗੀ ਹੋਈ ਹੈ ਕਿਓਂ ਕੀ ਮੁਸਲਮਾਨਾਂ ਦੇ ਧਰਮ ਵਿਚ ਘੁਸਪੈਠ ਨਹੀ ਕੀਤੀ ਜਾ ਸਕਦੀ । ਉਨ੍ਹਾਂ ਕਿਹਾ ਕਿ ਇਹੀ ਆਰ ਐਸ ਐਸ ਸਿੱਖਾਂ ਨੂੰ ਸਿੱਧਾ ਨਹੀ ਮਾਰ ਰਹੀ ਇਹ ਸਿਖ ਧਰਮ ਵਿਚ ਘੁਸਪੈਠ ਕਰਕੇ, ਸਿੱਖੀ ਨੂ ਖਤਮ ਕਰਨ ਵਾਸਤੇ ਜੋਰ ਲਾ ਰਹੀ ਹੈ ।

ਜਿਹੜਾ ਪੰਜਾਬ ਵਿਚ ਇਨਾ ਡੇਰਾਵਾਦ ਅਤੇ ਸਾਧ ਲਾਨਾ ਜਿਸ ਨੇ ਸਿਖ ਕੌਮ ਨੂੰ ਬੁਰੀ ਤਰਾਂ ਘੇਰਿਆ ਹੋਇਆ ਹੈ । ਇਸ ਸਭ ਤੇ ਪਿਛੇ ਆਰ ਐਸ ਐਸ ਦਾ ਬਹੁਤ ਵੱਡਾ ਹਥ ਹੈ । ਸਿੱਖਾਂ ਨੂੰ ਹਿੰਦੁਆ ਦਾ ਇਕ ਹਿੱਸਾ ਸਾਬਿਤ ਕਰਨ ਦੀ ਕੋਸ਼ਿਸ, ਪਰ ਸਾਡੀ ਕੌਮ ਨੇ ਅਖਾਂ ਮੀਟੀਆਂ ਹੋਇਆ ਨੇ ਇਸ ਆਰ ਐਸ ਐਸ ਨੇ ਸਾਡੇ ਕਈ ਧਾਰਮਿਕ ਅਸਥਾਨਾ ਤੇ ਅੰਦਰ ਖਾਤੇ ਪੂਰੀ ਤਰਾਂ ਕਬਜਾ ਕੀਤਾ ਹੋਇਆ ਹੈ । ਉਨ੍ਹਾਂ ਕਿਹਾ ਕਿ ਸਾਨੂੰ ਜਾਗਣ ਦੀ ਲੋੜ ਹੈ ਜਿਹੜੇ ਗੁਰੂ ਸਾਹਿਬਾਨ ਨੇ ਸਿਖ ਇਕ ਵਖਰੀ ਕੌਮ ਬਣਾਈ ਸੀ, ਸਾਡੇ ਅਵੇਸਲੇ ਪੁਣੇ ਨਾਲ ਕਿਤੇ ਅਸੀਂ ਦੁਬਾਰਾ ਹਿੰਦੂ ਨਾ ਬਣ ਜਾਈਏ ਜਾਗਣ ਦੀ ਲੋੜ ਹੈ ਸਿਖੋ ਜਾਗਣ ਦੀ ,ਸਾਨੂੰ ਹਰ ਪਲ ਚੁਨੌਤੀ ਹੈ ਅਖਾਂ ਖੋਲ ਕੇ ਚਲਣ ਦੀ ।

Source: Sikh Sangharsh.Com