ਮਾਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ: ਗਿ:ਮੱਲ ਸਿੰਘ ਨੇ 25 ਪਾਠੀਆਂ ਸਣੇ ਰਵਿੰਦਰ ਸਿੰਘ ਨੂੰ ਲਾਈ ਸੀ ਧਾਰਮਿਕ ਸਜਾ

ਅਨੰਦਪੁਰ ਸਾਹਿਬ: ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰਖਦਿਆਂ 25 ਪਾਠੀਆਂ ਸਣੇ ਰਵਿੰਦਰ ਸਿੰਘ ਨੂੰ ਧਾਰਮਿਕ ਸਜਾ ਲਾਈ। ਇਸ ਬਾਰੇ ਜਾਣਕਾਰੀ ਦਿਦਿੰਆਂ ਜਥੇਦਾਰ ਗਿ:ਮੱਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਓਇੰਦ ਚਮਕੌਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਅਖੰਡ ਪਾਠ ਰੱਖੇ ਗਏ ਸਨ ਜਿਨਾਂ ਵਿਚੋਂ ਵਿਚਕਾਰ ਵਾਲੇ ਸ਼ਬਦ ਸਰੂਪ ਮੰਜੀ ਸਾਹਿਬ ਤੇ ਸੀ ਜਦੋਂ ਕਿ ਬਾਕੀ ਚਾਰਾਂ ਸਰੂਪਾਂ ਥੱਲੇ ਪੁਰਾਣੀਆਂ ਇੱਟਾਂ ਤੇ ਲੱਕੜ ਦੇ ਫੱਟੇ ਲਗਾ ਕੇ ਪ੍ਰਕਾਸ਼ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇਸ ਬਾਰੇ ਪਤਾ ਲੱਗਣ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਹੈਡ ਗੰ੍ਰਥੀ ਗਿ:ਸੁਖਵਿੰਦਰ ਸਿੰਘ ਸਮੇਤ ਪੰਜ ਪਿਆਰੇ ਸਾਹਿਬਾਨ ਨੂੰ ਮੋਕੇ ਤੇ ਭੇਜਿਆ ਗਿਆ। ਮੋਕਾ ਦੇਖਣ ਤੋਂ ਬਾਅਦ ਮਹਿਸੂਸ ਕੀਤਾ ਗਿਆ ਕਿ ਰਵਿੰਦਰ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿਚ ਅਣਗਹਿਲੀ ਵਰਤੀ ਹੈ ਜਿਸ ਕਰਕੇ ਉਥੇ ਪਾਠ ਕਰਨ ਵਾਲੇ 25 ਪਾਠੀ ਸਿੰਘਾਂ ਤੇ ਰਵਿੰਦਰ ਸਿੰਘ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਤਲਬ ਕੀਤਾ ਗਿਆ। ਉਨਾਂ ਆਪਣੀ ਗਲਤੀ ਮੰਨਦਿਆਂ ਮਾਫੀ ਮੰਗੀ ਤੇ ਪੰਜਾਂ ਪਿਆਰਿਆਂ ਦੀ ਹਾਜਰੀ ਵਿਚ ਉਨਾ ਨੂੰ ਧਾਰਮਿਕ ਸਜਾ ਲਾਈ ਗਈ। ਉਨਾਂ ਦੱਸਿਆ ਕਿ ਅੱਜ ਸਾਰਿਆਂ ਨੇ ਆਪਣੀ ਸਜਾ ਪੁੂਰੀ ਕੀਤੀ ਹੈ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਪੁਆ ਕੇ ਅਰਦਾਸ ਕਰਵਾਈ ਹੈ। ਜਿਸ ਕਰਕੇ ਹੁਣ ਇਨਾਂ ਨੂੰ ਗੁਰੂ ਪੰਥ ਵਲੋਂ ਮੁਆਫੀ ਦੇ ਦਿਤੀ ਗਈ ਹੈ। ਗਿ:ਮੱਲ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹਰ ਹੀਲੇ ਕਾਇਮ ਰਖਿਆ ਜਾਵੇਗਾ ਤੇ ਇਸ ਪ੍ਰਤੀ ਕਿਸੇ ਵੀ ਤਰਾਂ ਦੀ ਅਣਗਹਿਲੀ ਬ੍ਰਦਾਸ਼ਿਤ ਨਹੀ ਕੀਤੀ ਜਾਵੇਗੀ। ਉਨਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਿਕ ਕਿਸੇ ਵੀ ਮੜੀ, ਮਸਾਣ, ਕਬਰਾਂ, ਮੈਰਿਜ ਪੈਲਿਸ ਆਦਿ ਤੇ ਸ਼ਬਦ ਗੁਰੂ ਦਾ ਪ੍ਰਕਾਸ਼ ਨਹੀ ਕੀਤਾ ਜਾ ਸਕਦਾ। ਇਸ ਲਈ ਸਮੁੱਚੀਆਂ ਸੰਗਤਾਂ ਇਨਾਂ ਗੱਲਾਂ ਦਾ ਖਾਸ ਤੋਰ ਤੇ ਧਿਆਨ ਦੇਣ। ਇਸ ਮੋਕੇ ਗਿ:ਸੁਖਵਿੰਦਰ ਸਿੰਘ, ਭਾਈ ਅਮਨਦੀਪ ਸਿੰਘ, ਗਿ:ਫੂਲਾ ਸਿੰਘ, ਗਿ:ਪਰਮਜੀਤ ਸਿੰਘ, ਹਰਦੇਵ ਸਿੰਘ ਆਦਿ ਵੀ ਹਾਜਰ ਸਨ।

Source: WWW.PunjabSpectrum.Com